Chajj Da Vichar (2122) || Canada USA ਨੇ ਕਿਵੇਂ ਬਰਬਾਦ ਕੀਤੇ ਚਾਅ ਕਿਉਂ ਦਿੰਦਾ ਸੀ ਗਿੱਪੀ ਤੇ ਕੰਠ ਨੂੰ ਗੀਤ

Поделиться
HTML-код
  • Опубликовано: 15 сен 2024
  • #primeasiatv #chajjdavichar #swarnsinghtehna #harmanthind #punjabnewstoday #punjabikhabra #breakingnews #singer #writer #singing #punjabisinger #punjabisingers #latestupdate #usa
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 292

  • @deepbrar.
    @deepbrar. 9 дней назад +7

    ਸਮੁੰਦਰ ਵਰਗਾ ਸੁਭਾਅ ਹੈ ਸਾਡਾ ...
    *ਮਤਲਬੀਆਂ ਨੂੰ ਕਿਨਾਰੇ ਲਗਾ ਦਿੰਦੇ ਹਾਂ*
    ਥਾਂਦੀ ਵੀਰੇ 😍😍

  • @amarjitdhillon4636
    @amarjitdhillon4636 8 дней назад +5

    ਬਾਈ ਦੀ ਆਵਾਜ ਚ ਇੱਕ ਅਜੀਬ ਜਿਹਾ ਦਰਦ ਤੇ ਦਿਲ ਨੂੰ ਟੁੰਬਣ ਵਾਲੀ ਸ਼ਕਤੀ ਹੈ , ਜਿਓਂਦੇ ਵਸਦੇ ਰਹੋ!

  • @deepbrar.
    @deepbrar. 9 дней назад +23

    ਸਾਦਗੀ ਦੀ ਕੋਈ ਰੀਸ ਨਹੀਂ..ਪਰ ਅੱਜ ਕੱਲ
    *ਸਾਦਗੀ ਵੀ ਦਿਖਾਵੇ ਦੇ ਰੂਪ ਚ ਵਰਤੀ ਜਾਂਦੀ ਹੈ*
    ਥਾਂਦੀ ਵੀਰੇ ਸਾਡੀਆਂ ਤਿੰਨਾਂ ਗੱਡੀਆਂ ਚ ਬੈਕਯਾਰਡ ਤੇ ਦੌਣ ਗੀਤ ਵੱਜਦੇ ਹਨ 😍😍

  • @amarjitgehri811
    @amarjitgehri811 9 дней назад +10

    ਥਾਂਦੀ ਸਾਹਿਬ ਜੀ ਦੇ ਗੀਤਾਂ ਦੀ ਲਫ਼ਜਾਂ ਵਿਚ ਸਿਫ਼ਤ ਨਹੀਂ ਕੀਤੀ ਜਾ ਸਕਦੀ ਇਨ੍ਹਾਂ ਦੇ ਗੀਤ ਮੈਂ ਅੱਜ ਪਹਿਲੀ ਵਾਰ ਸੁਣੇ ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਇਨ੍ਹਾਂ ਨਾਲ ਮੁਲਾਕਾਤ ਕਰਾਉਣ ਦੀ ਥਾਂਦੀ ਸਾਹਿਬ ਜੀ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @sukhjinderkaur4400
    @sukhjinderkaur4400 8 дней назад +2

    ਬਹੁਤ ਡੂੰਘੀ ਸੱਟ ਵੱਜਦੀ ਸੁਣ ਕੇ ਇਹੋ ਜਿਹੇ ਗਾਇਕਾਂ ਦੀ ਜਰੂਰਤ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @deepbrar.
    @deepbrar. 9 дней назад +16

    ਕੀ ਸਹੀ ਹੈ ਕੀ ਗ਼ਲਤ ਹੈ ਕਦੋਂ ਸਮਝ ਆਉਂਦਾ ਹੈ ਜਦੋਂ ਤੱਕ
    *ਖਾ ਨਹੀਂ ਲੈਂਦੇ ਠੋਕਰਾਂ ਸਭ ਹਸੀਨ ਨਜ਼ਰ ਆਂਦਾ ਹੈ*
    ਲਵ ਯੂ ਥਾਂਦੀ ਵੀਰੇ ❤️❤️ ਤੁਸੀਂ ਸਦਾ ਖ਼ੁਸ਼ ਰਹੋ ਜੀ 😍🙏

  • @user-tv1fz2ki2b
    @user-tv1fz2ki2b 9 дней назад +12

    ਥਾਂਦੀ ਵੀਰ ਦੇ ਗੀਤ ਸੁਣਦਿਆਂ ਕਈ ਵਾਰੀ ਮਨ ਭਰ ਆਇਆ

  • @nirmalmann9347
    @nirmalmann9347 8 дней назад +3

    ਪ੍ਰੋਗਰਾਮ ਬੱਲੇ ਬੱਲੇ. ਸਲਾਮ PrimeAsia Tv Team. ਬਹੁਤ ਸਾਦਗੀ ਵਾਲਾ ਮਹੌਲ ਦੇਖਣ ਨੂੰ ਮਿਲਿਆ .

  • @BK-Lally
    @BK-Lally 5 дней назад +2

    ਦਿਲ ਦੀਆਂ ਗਹਿਰਾਈਆਂ ਵਿਚੋਂ ਲਫਜ਼ ਟੋਹ ਟੋਹ ਕੇ ਬਾ ਕਮਾਲ ਲੇਖਣੀ ਰੂਹ ਨੂੰ ਸਕੂਨ ਮਿਲਦਾ ਤੁਹਾਡੇ ਗੀਤ ਸੁਣ ਕੇ ਥਾਂਦੀ ਸਾਬ ❤❤🙏🙏

  • @gurlalgora2589
    @gurlalgora2589 9 дней назад +27

    ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਅਤੇ ਚੱਜ ਦਾ ਵਿਚਾਰ ਦੇਖਣ ਵਾਲੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @kamaljitsingh5272
    @kamaljitsingh5272 9 дней назад +6

    ਟਹਿਣਾ ਸਾਹਿਬ ਬਾਈ ਥਾਂਦੀ ਜੀ ਦਾ ਲਿਖਣਾ ਕਮਾਲ ਦਾ ਹੈ ਜੋ ਅਪਣੇ ਵਿਰਸੇ ਨੂੰ ਸੰਭਾਲ ਰਹੇ ਹਨ ❤ਦਿਲੋਂ ਸਤਿਕਾਰ ਕਰਦੇ ਹਾਂ ਤੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਹੀ ਵਧੀਆ ਰੂਹਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ

  • @Gurmailsingh-nt4jx
    @Gurmailsingh-nt4jx 9 дней назад +31

    ਪੰਜਾਬੀਆਂ ਦੇ ਹੁਨਰਾਂ ਦੇ ਬਲਿਹਾਰੇ ਜਾਈਏ ❤

  • @prabhjotsingh7754
    @prabhjotsingh7754 9 дней назад +11

    ਟਹਿਣਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਥਾਂਦੀ ਵੀਰ ਦੀ ਇੰਟਰਵਿਊ ਕੀਤੀ

  • @ParminderSingh-mo4ci
    @ParminderSingh-mo4ci 9 дней назад +8

    ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਥਾਂਦੀ ਸਾਹਿਬ ਜੀ ਦੀ ਗਾਇਕੀ ਤੇ ਆਵਾਜ਼ ਬਾਕਮਾਲ ਹੈ ਤੁਸੀਂ ਹੋਰ ਤਰੱਕੀਆਂ ਕਰੋ🎉🎉

  • @paramjitsingh3693
    @paramjitsingh3693 5 дней назад +1

    ਬਹੁਤ ਸੋਹਣਾ ਪ੍ਰੋਗਰਾਮ... ਮਨ ਖ਼ੁਸ਼ ਹੋ ਗਿਆ

  • @gurlalgora2589
    @gurlalgora2589 9 дней назад +26

    ਪ੍ਰਭੂ ਪਰਮੇਸਰ ਜੀ ਸਾਰੇ ਵੀਰ ਭੈਣਾਂ ਭਾਈਆਂ ਨੂੰ ਬਲ ਬੁੱਧੀ ਤੇ ਸਰੀਰ ਨੂੰ ਤੰਦਰੁਸਤਰੱਖਣ

  • @Karmjitkaur-gk1xq
    @Karmjitkaur-gk1xq 9 дней назад +8

    ਸੁਰਾਂ ਤੇ ਸ਼ਬਦਾ ਦਾ ਬਾ ਕਮਾਲ ਵੀਰ ਜਿਉਂਦਾ ਵਸਦਾ ਰਹਿ

  • @simratjitsingh7139
    @simratjitsingh7139 8 дней назад +4

    ਥਾਂਦੀ ਵੀਰ ਬਹੁੱਤ ਵਧਿਆ ਇਨਸਾਨ ਆ ਪਰਮਾਤਮਾ ਵੀਰ ਨੂੰ ਤਰੱਕੀ ਬਖਸ਼ੇ ਲੱਵ ਯੂ ਆ ਵੀਰ ਨੂੰ ❤

  • @VarpalKaur-i2z
    @VarpalKaur-i2z 9 дней назад +4

    ਵੀਰ ਜੀ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏

  • @garrymehmi4310
    @garrymehmi4310 7 дней назад +1

    ਮੈ ਕਦੀ ਵਿਦੇਸ਼ ਨੀ ਗਿਆ ਨਾ ਜਾਵਾਂਗਾ। ਪਰ ਤੁਹਾਡਾ ਗੀਤ ਸੁਣ ਦਰਦ ਮਹਿਸੂਸ ਹੋ ਗਿਆ ਬਾਹਰ ਵਸਦੇ ਪੰਜਾਬੀਆਂ ਦਾ। ਬਹੁਤ ਸੋਹਣਾ ਲਿਖਿਆ।

  • @sukhbhullarfzk3012
    @sukhbhullarfzk3012 7 дней назад +3

    ਵਾਹਿਗੁਰੂ ਜੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਤੇ ਕਿੱਥੇ ਜਾਂਦਾ ਸੀ ਇਹ ਪੰਜਾਬ ਅਮਰੀਕਾ ਕਨੇਡਾ ਇਹ ਤਾਂ ਸਰਕਾਰਾਂ ਲੁੱਟ ਕੇ ਖਾ ਗਈਆਂ

  • @VijayKumar-eu9po
    @VijayKumar-eu9po 8 дней назад +3

    ਟਹਿਣਾ ਸਾਹਿਬ ਥਿੰਦ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਤੁਸੀ ਚੰਗੇ ਲੋਕਾ ਦੀ ਇੰਟਰਵਿਊ ਕਰਦੇ ਹੋ ਨਜਾਰਾ
    ਆ ਜਾਂਦਾ ਥੋਡਾ ਪ੍ਰੋਗਰਾਮ ਦੇਖ ਕੇ❤❤

  • @deepbrar.
    @deepbrar. 9 дней назад +11

    ਸਾਊਥਹਾਲ ਚ ਸਾਡੇ ਬੈਕਯਾਰਡ ਵਿੱਚ ਕਰੇਲੇ, ਟਮਾਟਰ, ਭਿੰਡੀਆਂ ਧਨੀਆਂ ਅਤੇ ਫੁੱਲ ਤਾਂ ਬਹੁਤ ਕਿਸਮਾਂ ਦੇ ਲਗਾਏ ਹੋਏ ਨੇ.
    *ਸੈਂਟਰ ਚ ਘਾਹ ਅਤੇ ਸਾਈਡਾਂ ਤੇ ਫੁੱਲ ਤੇ ਸਬਜ਼ੀ* 200' X 150' ਚ ਤੇ ਗ਼ਮਲੇ ਵੀ ਕੋਈ 170 ਹਨ 😍

  • @SukhwinderSingh-wq5ip
    @SukhwinderSingh-wq5ip 9 дней назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurlalgora2589
    @gurlalgora2589 9 дней назад +6

    ਸਾਰੇ ਵੀਰ ਭੈਣਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ

  • @RanjitSingh-mf3lb
    @RanjitSingh-mf3lb 9 дней назад +6

    ਬਹੁਤ ਬਹੁਤ ਪਿਆਰ ਮੇਰੇ ਥਾਧੀ ਵੀਰ ਜੀ🙏❤❤

  • @SatnamSingh-bc5zm
    @SatnamSingh-bc5zm 9 дней назад +19

    ਚੇਤੇ ਕਰ ਕਰ ਗੱਲਾਂ ਅੱਖਾਂ 'ਚੋਂ ਆ ਜਾਂਦਾ ਪਾਣੀ
    ਬਾਪੂ ਸੀ ਲੱਗਦਾ ਰਾਜਾ ਬੇਬੇ ਸੀ ਲੱਗਦੀ ਰਾਣੀ
    ਬਣ ਕੇ ਰਹਿ ਗਿਆ ਕਹਾਣੀ
    ਯਾਦ ਆਉਂਦੀਆਂ ਗੱਲਾਂ ਜੋ ਸਮੇਂ ਸਮੇਂ ਬਾਪੂ ਨੇ ਦੱਸੀਆਂ ਸੀ
    ਦੌਣਾਂ ਕੋਲ਼ ਰੋ ਕੇ ਆਇਆਂ ________

  • @barjindersingh8118
    @barjindersingh8118 9 дней назад +9

    ਬੱਲੇ ਬੱਲੇ ਬਹੁਤ ਸੋਹਣਾ ਭਾਜੀ ਬਹੁਤ ਵੱਟ ਕੱਢਤੇ ਜੇ

  • @AvtarSingh-mh7je
    @AvtarSingh-mh7je 9 дней назад +7

    ਅੱਜ ਦੀ ਮੁਲਾਕਾਤ ਬਹੁਤ ਵਧੀਆ ਲੱਗੀ ।

  • @daljitsingh7980
    @daljitsingh7980 9 дней назад +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @ashokbadhan2244
    @ashokbadhan2244 7 дней назад +2

    ਅਰਬ ਦੇਸਾ ਵਿਚ ਇਹ ਸ਼ਬਦ ਆਮ ਬੋਲਿਆ ਜਾਦਾ ਹੈ ਵਲੈਤ ਸ਼ਬਦ. ...ਜਿਸ ਦਾ ਅਰਥ ਵਿਦੇਸ਼. ....ਧੰਨਵਾਦ ਜੀ...

  • @user-yd7he8mh9j
    @user-yd7he8mh9j 9 дней назад +5

    ਰੋਈ ਜਾਣ ਨਨਕਾਣੇ ਨੂ, ਵਰਗਾ ਗੀਤ ਕੋਈ ਨਹੀ ਜੀ ਉਹ ਸੁਣਨਾ ਸੀ

    • @tejichahal1854
      @tejichahal1854 9 дней назад +1

      chah da vichar Part 1 cha gaya wa ehne ne.

  • @avatarsingh4202
    @avatarsingh4202 7 дней назад +1

    ਬਹੁਤ ਹੀ ਪਿਆਰੀ ਅਵਾਜ਼ ਬਹੁਤ ਸੋਹਣੀ ਸੋਚ ਹੈ
    ਬਾਈ ਜੀ

  • @AmarKumar-sp2sq
    @AmarKumar-sp2sq 9 дней назад +5

    ਬੁਹਤ ਵਧੀਆ ਭਾਜੀ ਸਾਡੇ ਪਿੰਡਾਂ ਦਾ ਮਾਣ ਥਾਂਦੀ ਭਾਜੀ,,, ਅਮਰ ਘਟਾਰੋਂ

  • @kanwaljassi6843
    @kanwaljassi6843 6 дней назад +1

    ਸਾਡੇ ਇਲਾਕੇ ਦਾ ਮਾਣ ਥਾਂਦੀ ਵੀਰ ਖੁਸ਼ ਰਹੋ 👏👏✅

  • @boharsingh7725
    @boharsingh7725 9 дней назад +11

    ਬਹੁਤ ਹੀ ਵਧੀਆ ਬਾਈ ਜੀ ,ਸਤਿ ਸ੍ਰੀ ਅਕਾਲ
    🙏🙏🙏🙏🙏

  • @Sutanter509
    @Sutanter509 9 дней назад +2

    ਟਹਿਣਾ ਸਾਹਿਬ ਦੇ ਕਹਿਣ ਅਨੁਸਾਰ ਚਿੱਤ ਸਵਾਦ ਗੜੂੰਦ ਹੋ ਗਿਆ।ਅੱਜ ਪ੍ਰਾਈਮ ਏਸ਼ੀਆ ਦੀ ਮੇਹਰਬਾਨੀ ਕਾਰਨ ਅੱਜ ਪਤਾ ਚੱਲਿਆ ਕੀ 'ਕਾਸ਼' ਗੀਤ ਜਿਹੜਾ ਕੰਠ ਕਲੇਰ ਜੀ ਨੇ ਗਾਇਆ ਉਹ ਇਸ ਸੁਲੱਖਣੀ ਸੋਚ ਨੇ ਲਿਖਿਆ ਹੈ।ਧੰਨਵਾਦ।

  • @mrmrsbasutabhela2314
    @mrmrsbasutabhela2314 9 дней назад +5

    Bhutt hi sohni interview

  • @ChardaPunjab-p6e
    @ChardaPunjab-p6e 9 дней назад +4

    ਮੇਰਾ ਪਰਿਵਾਸ ਵੀ 1:30 ਘੰਟੇ ਦਾ ਹੈ। ਮੈਂ ਵੀ ਬਹੁਤ ਪੰਗੇ ਲੈਦਾ ਰਹਿੰਦਾ ਹਾਂ। ਹੁਣ ਆਪਣੀ ਛੱਤ ਤੇ ਕਰੇਲੇ ਲੱਗਦੇ ਹਨ ਬੈਂਗਣ ਤੇ ਮਿਰਚਾਂ ਵੀ ਲੱਗਦੀਆਂ ਹਨ। ਬਹੁਤ ਸੁਆਦ ਬਣਦੇ ਹਨ ਬਹੁਤ ਸੁਣਿਆ ਇਹ ਗੀਤ ਤੇਰਾ ਮੇਰਾ ਮੇਲ

  • @jasschouhan8226
    @jasschouhan8226 7 дней назад +1

    ਅੱਜ ਵੀ ਇਹ ਗਾਣਾ ਗਇਆ ਆਪਣੇ ਭਰਾ ਬੁੱਲੇ ਸ਼ਾਹ ਜੀ ਨਾਲ

  • @ranidhillon9369
    @ranidhillon9369 8 дней назад +1

    Bahut vadiya interview

  • @virsaproduction5485
    @virsaproduction5485 9 дней назад +5

    ਮੇਰੇ ਵਲੋਂ ਸਾਰੀ ਟੀਮ ਨੂੰ ਢੇਰ ਸਾਰੀਆਂ
    ਮੁਬਾਰਕਾਂ

  • @jaswinderpalsingh3622
    @jaswinderpalsingh3622 8 дней назад +1

    ਬਹੁਤ ਵਧੀਆ ਗੀਤ ਹੁੰਦੇ ਨੇ ਬਾਈ ਦੇ ਜੀਉ

  • @NirmalSingh-vl1bs
    @NirmalSingh-vl1bs 9 дней назад +6

    Thandi sahib good massage for us by signing

  • @manjitsingh6883
    @manjitsingh6883 9 дней назад +7

    ਬਹੁਤ ਵਧੀਆ ਜੀ 22 g great job 🙏🙏

  • @user-pd8yy3nb9f
    @user-pd8yy3nb9f 9 дней назад +4

    ਬਾਈ ਜੀ ਬਹੁਤ ਵਧੀਆ ਖੁੱਲੀ ਗੱਲਬਾਤ ਬਹੁਤ ਵਧੀਆ ਲੱਗਿਆ ਪਰ ਬਾਈ ਜੀ ਕੱਲ ਇੱਕ ਇੰਟਰਵਿਊ ਰਾਜ ਭੰਗੂ ਵੀਰ ਦੀ ਸੁਣੀ ਗੋਰਾ ਪੰਜਾਬੀ ਬਹੁਤ ਸੰਸਕਾਰ ਹਨ ਵੀਰ ਵਿੱਚ ਜੋ ਅੱਜ ਕੱਲ ਦੇ ਪਿਊਰ ਪੰਜਾਬੀ ਬੱਚਿਆਂ ਵਿੱਚੋਂ ਖਤਮ ਹੋ ਰਹੇ ਹਨ

  • @gurnamsarpanch2089
    @gurnamsarpanch2089 9 дней назад +4

    Bai ji bahut changa likhde gaunde Han ਧੰਨਵਾਦ

  • @kuldipbajwa8385
    @kuldipbajwa8385 9 дней назад +6

    ਬਹੁਤ ਸੋਹਣੀ ਅਵਾਜ਼ ਬਹੁਤ ਸੋਹਣੀ ਕਲਮ

  • @KulwinderSingh-lj6nj
    @KulwinderSingh-lj6nj 9 дней назад +4

    Thandi bhaji you are great person of our Doaba region. You are back bone of our old culture, we are proud of you.

  • @VarinderSingh-he7wo
    @VarinderSingh-he7wo 9 дней назад +4

    ,,ਬਹੁਤ ਖੂਬਸੂਰਤ ਗੱਲਬਾਤ

  • @jaswantsingh6590
    @jaswantsingh6590 6 дней назад +1

    ਥਾਂਦੀ ਵੀਰ ਦੀ ਆਵਾਜ਼ ਹਰਜੀਤ ਹਰਮਨ ਨਾਲ ਬਹੁਤ ਮਿਲਦੀ ਹੈ ।🙏

  • @gillsaudagar6750
    @gillsaudagar6750 9 дней назад +4

    ਬਹੁਤ ਹੀ ਵਧੀੰਆਂ ਗੱਲਬਾਤ

  • @nirmaljitsandhu4785
    @nirmaljitsandhu4785 2 дня назад

    ਬਹੁਤ ਵਧੀਆ ਗੀਤ

  • @gurjantsidhu1708
    @gurjantsidhu1708 9 дней назад +3

    ਵਧੀਆ ਲੱਗਾ ਜੀ ਪ੍ਰੋਗਰਾਮ ਬਾਈ ਜੀ ਦੇ ਨਾਲ ਜੀ

  • @virsaproduction5485
    @virsaproduction5485 9 дней назад +4

    ਬਹੁਤ ਹੀ ਵਧੀਆ ਮੁਲਾਕਾਤ ਬਾਈ ਜੀ

  • @user-tv1fz2ki2b
    @user-tv1fz2ki2b 9 дней назад +4

    ਜਿਉਂਦੇ ਵਸਦੇ ਰਹੁ ਵੀਰ ੇ

  • @NirmalSingh-vl1bs
    @NirmalSingh-vl1bs 9 дней назад +6

    ਵਲਾਇਤ ਅਰਬੀ ਦਾ ਸ਼ਬਦ ਹੈ ਜਿਸ ਦਾ ਮਤਲੱਬ ਵਿਦੇਸ਼

    • @renurattanpall7937
      @renurattanpall7937 8 дней назад +1

      ਗੁਰਬਾਣੀ ਚ ਵੀ ਵਲਾਇਤ ਸ਼ਬਦ ਆਉਂਦਾ ਹੈ

  • @gurjantsingh7964
    @gurjantsingh7964 8 дней назад +1

    ਬਹੁਤ ਵਧੀਆ ਲੇਖਣੀ ਤੇ ਬਾ ਕਮਾਲ ਅਵਾਜ਼

  • @PUNJABISHAHADKIRTAN
    @PUNJABISHAHADKIRTAN 9 дней назад +3

    Wah kamal Thandi Veer proud all Nawanshahr Rahon Banga Aur waheguru Mehar kre.....❤❤❤❤

  • @user-ti8fl4dg1o
    @user-ti8fl4dg1o 9 дней назад +4

    siraaaaaaaaaaa karta thandi veer ne tehne veer huni tan hege hi siraaaaaaaaa

  • @beantsingh994
    @beantsingh994 9 дней назад +3

    Bahot mja aea thandi veer de gla sun k

  • @daljitsingh-jw1tl
    @daljitsingh-jw1tl 9 дней назад +4

    Bahut vadhiya program sab nu pyar bhari sat shri akal

  • @surindersingh1513
    @surindersingh1513 9 дней назад +3

    Bahut hi biba banda hai Thandi veera. Waheguru hamesha chardi kla ch rakhe.

  • @sukhchainsingh9549
    @sukhchainsingh9549 9 дней назад +4

    Wah bai wah ❤❤❤❤❤❤

  • @SatnamSingh-bc5zm
    @SatnamSingh-bc5zm 9 дней назад +4

    ਭੂ ਹੇਰਵੇ ਨੂੰ ਮੇਰਾ ਕਿੰਨਾ ਖ਼ਿਆਲ ਰਿਹਾ
    ਕਿ ਲੱਗਾ ਸਾਰੀ ਉਮਰ ਨਾਲ਼ ਕਾਲ਼ਜੇ ਰਿਹਾ

  • @raghubirsingh6195
    @raghubirsingh6195 9 дней назад +4

    ਭਾਜੀ ਬਹੁਤ ਵਧੀਆ ਜੀ good

  • @BintRai-o5p
    @BintRai-o5p 9 дней назад +4

    Very Nice Tehnna bai je 🙏 I'm Bint Rai JODHPUR PAKHAR ( Maur mandi)

  • @TarsemSingh-vx2px
    @TarsemSingh-vx2px 9 дней назад +3

    ਸਤਿ ਸ੍ਰੀ ਅਕਾਲ ਜੀ ਥਾਂਦੀ ਸਾਹਿਬ ਨਾਲ ਦੋਵੇਂ ਕਿਸਤਾਂ ਇੰਟਰਵਿਊ ਦੀਆਂ ਦੇਖੀਆਂ ਬਹੁਤ ਵਧੀਆ ਲੱਗੀਆਂ ਤੇ ਤੁਹਾਡੇ ਹਾਸੇ ਠੱਠੇ ਵੀ ਬਹੁਤ ਵਧੀਆ ਲੱਗੇ ਪਰ ਥਾਂਦੀ ਸਾਹਿਬ ਦੀਆਂ ਸਭ ਦੀਆਂ ਕੀਤੀਆਂ ਹੋਈਆਂ ਗੱਲਾਂ ਬਾਤਾਂ ਧੁਰ ਅੰਦਰ ਤੱਕ ਲਹਿ ਗਈਆਂ ਬਹੁਤ ਕਮਾਲ ਦੀ ਗੀਤਕਾਰੀ ਸ਼ਾਇਰੀ ਕਰਦੇ ਨੇ ਤਾਂ ਦੀ ਸਾਹਿਬ ਤੇ ਬਾਕੀ ਬਹੁਤ ਧੰਨਵਾਦ

  • @kuljitkanda1276
    @kuljitkanda1276 9 дней назад +4

    ਥਾਦੀ ਵੀਰ ਬੋਹਤ ਬੱਦੀਆ ਪਰ ਟੈਣਾ ਬਾਈ ਬੋਹਤ ਹੀ ਸਗਾੰਉੰ ਸਭਾ

  • @user-tf5lx8zg2n
    @user-tf5lx8zg2n 8 дней назад

    ਮੈਨੂੰ ਧਰਮਵੀਰ ਥਾਂਦੀ ਵੀਰ ਦੇ ਸਾਰੇ ਗੀਤ ਬਹੁਤ ਪਸੰਦ ਨੇ ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦੀ ਹਿੰਮਤ ਬਖ਼ਸ਼ੇ

  • @Flopsinger_25
    @Flopsinger_25 9 дней назад +1

    ਥਾਂਦੀ ਵੀਰੇ ਸੱਚੀ ਕਹਿਨਾ ਕੋਈ ਲਫ਼ਜ਼ ਨੀ ਵੀਰੇ ਬਸ ਦਿਲੋਂ ਪਿਆਰ ਵੀਰੇ ਵਾਹਿਗੁਰੂ ਥੋਨੂੰ ਬੋਹਤ ਖੁਸ਼ ਤੇ ਸਿਹਤਯਾਬ ਰੱਖਣ ਲਵ ਯੂ ਵੀਰੇ

  • @kuldeepSingh-nh8up
    @kuldeepSingh-nh8up 9 дней назад +1

    ਬਹੁਤਚੰਗਾਲਿਖਰਹੇਹੋਥਾਂਦੀਵੀਰ।ਹੋਰਵਧੀਆਦੀਆਸਹੈ

  • @user-yx1mi3rj5v
    @user-yx1mi3rj5v 9 дней назад +45

    ਥਾਦੀ ਭਰਾ ਬਹੁਤ ਹੀ ਚੰਗਾ ਇਨਸਾਨ ਤੇ ਸਾਡੇ ਇਲਾਕੇ ਦਾ ਮਾਣ,, ਨੇਕਾ ਮੱਲਾ ਬੇਦੀਆ 🐘 🐘

    • @RashpalSingh-sm8mh
      @RashpalSingh-sm8mh 9 дней назад +3

      ❤❤🙏🙏🙏🙏

    • @BaljeetSidhu-x6o
      @BaljeetSidhu-x6o 8 дней назад +6

      ਪੂਰੀ ਪੰਜਾਬੀਅਤ ਦਾ ਮਾਣ ਹੈ ਜੀ ਥਾਂਦੀ ਵੀਰ❤

    • @user-zs8we3nb6h
      @user-zs8we3nb6h 6 дней назад

      Very nice Harman ji duabe bhasha chhad gai

    • @RupDaburji
      @RupDaburji 5 дней назад

      ਵਧੀਆ ਗੱਲਬਾਤ ਜੀ l ਥਾਂਦੀ ਸਾਹਿਬ ਭਾਵਪੂਰਤ ਲਿਖਦੇ ਨੇ ਜੀ

  • @deepbrar.
    @deepbrar. 9 дней назад +9

    31 ਸਾਲ ਤੋਂ ਪਾਪਾ ਇੱਥੇ ਹਨ 9 ਸਾਲ ਤੋਂ ਮੈਂ ਇੱਥੇ ਹਾਂ.ਸਾਨੂੰ ਕੋਈ ਵਲੈਤ ਨਾਂ ਦੇ ਪਿੰਡ ਬਾਰੇ ਜਾਣਕਾਰੀ ਨਹੀਂ. ਅੱਜ ਪਾਪਾ ਗੁਰਦੁਆਰਾ ਸਾਹਿਬ ਜਾ ਕੇ ਖੋਜ ਕਰਨਗੇ ਵਲੈਤ ਦੀ 😄
    .*ਜਦ ਕੇ ਸਾਊਥਹਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਗੜ੍ਹ ਹੈ ਜੀ*

  • @balwindersingh5060
    @balwindersingh5060 9 дней назад +3

    ਬਾਈ ਜੀ ਬਹੁਤ ਵਧੀਆ ਗਾਉਂਦੇ ਹਨ

  • @harvinderpandher8676
    @harvinderpandher8676 8 дней назад

    ਮੇਰੇ ਬਹੁਤ ਹੀ ਪਸੰਦੀਦਾ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਸਾਹਿਬ 🙏🙏🙏❤️❤️

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 9 дней назад +4

    ਗੇੜੇ ਮਾਰਦਾ ਬਾਹਲਾ ਵੱਜਿਆ ਦੀ ਗਾਣਾ
    ਬਾਈ ਦਾ ਮਿਸ ਪੂਜਾ ਨਾਲ

  • @kuldipraj9830
    @kuldipraj9830 7 дней назад

    Best interview almost 5time dakh Chuka ha but hale ve Dil nahi bharda Dil karda bas dakhe jawa ❤❤

  • @amnindersingh2887
    @amnindersingh2887 9 дней назад +2

    Bahut Wadia laga Bahut dhanwad

  • @satnamchauhan5114
    @satnamchauhan5114 9 дней назад +3

    bahit vadhia

  • @pandhersingh1
    @pandhersingh1 8 дней назад

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਧੰਨਵਾਦ ਤੁਹਾਡਾ ਰਾਜਿੰਦਰ ਹਾਲੈਂਡ

  • @ashokbadhan2244
    @ashokbadhan2244 7 дней назад

    ਟਹਿਣਾ ਸਾਬ....ਵਲੈਤ ਸ਼ਬਦ ਅਰਬੀ ਭਾਸਾ ਦਾ ਇਕ ਸਬਦ ਹੈ ਜਿਸ ਦਾ ਮਤਲਬ ਵਿਦੇਸ਼ ਹੁੰਦਾ ਹੈ....

  • @palasingh5151
    @palasingh5151 9 дней назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @tarsemnehal1279
    @tarsemnehal1279 9 дней назад +3

    God bless you all teem s

  • @surinderkataria9315
    @surinderkataria9315 9 дней назад +2

    bahut changi galbat

  • @harmanderbrar513
    @harmanderbrar513 8 дней назад

    ਬਹੁਤ ਵਧੀਆ ਲੱਗਾ ਜੀ, ਪ੍ਰੋਗਰਾਮ 👍
    ਥਾਂਦੀ ਜੀ ਦੇ ਗੀਤ ਅਕਸਰ ਸੁਣਦੇ ਰਹਿੰਦੇ ਹਾਂ!
    🌹ਮੁਬਾਰਕਾਂ 🌺🍁

  • @gsrana9893
    @gsrana9893 9 дней назад +4

    Thandi Sahib u r genius

  • @charanjitsingh9632
    @charanjitsingh9632 9 дней назад +2

    Amazing

  • @SinghBh-mu8wv
    @SinghBh-mu8wv 9 дней назад +1

    ਥਾਂ ਦੀ ਵੀਰ ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਨਿਖੇਰੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਹਰਿਮੰਦਾਂ ਨੂੰ ਫਤਿਹ ਬਖਸ਼ਿਸ਼ ਕਰੇ ਤੁਹਾਡੇ ਪਿੰਡ ਦਾ ਇੱਕ ਮਿੱਤਰ ਹੈ ਮੇਰਾ ਅਵਤਾਰ ਸਿੰਘ ਤਾਰਾ ਡਰਾਈਵਰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੁਣ ਮੈਂ ਸੰਗਰੂਰ ਤੋਂ ਬੋਲ ਰਿਹਾ ਤੁਹਾਡੀ ਤਾਰੀਫ ਵੋ ਕਰਦੇ ਆ ਹੈ ਵੀ

  • @SukhwinderKaur-vk8jy
    @SukhwinderKaur-vk8jy 9 дней назад +2

    Veery nice

  • @jagannath7141
    @jagannath7141 7 дней назад

    ਮੈਂ ਥਾਦੀ ਭਰਾਂ ਦੇ ਗੀਤ ਤਾਂ ਸੁਣੇ ਸੀ ।ਪਰ ਮੈਨੂੰ ਇਹ ਨਹੀਂ ਪਤਾ ਨਹੀਂ ਸੀ ਕਿ ਉਹ ਸਾਡੇ ਆਪਣੇ ਜ਼ਿਲ੍ਹੇ ਨਵਾਂਸ਼ਹਿਰ ਨਾਲ ਸਬੰਧਤ ਹਨ। ਮੇਰਾ ਪਿੰਡ ਵੀ ਪੁਦਾਣਿਆ ਤੋਂ 10-12ਮੀਲ ਦੀ ਦੂਰੀ ਤੇ ਬੰਗਾ ਦੇ ਲਾਗੇ ਹੈ।ਸਾਡੀ ਇਸ ਕਾਮਨਾਂ ਹੈ ਕਿ ਥਾਂਦੀ ਭਾਂਅ ਜੀ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @jeetinderkaur5896
    @jeetinderkaur5896 8 дней назад +1

    Wahguru ji Maher karna both changa laga USA

  • @kanwaljeetkaur2005
    @kanwaljeetkaur2005 8 дней назад +1

    Excellent songs lov u god bless u ❤❤

  • @harjitsingh-pp4ik
    @harjitsingh-pp4ik 7 дней назад

    Main pahli bar soneya.... bahut badhiya

  • @SatnamSingh-mc2oq
    @SatnamSingh-mc2oq 7 дней назад +1

    Thandi ji is GREAT

  • @DilbagSingh-hf9xn
    @DilbagSingh-hf9xn 5 дней назад

    Bhut bhut khub ji

  • @sukhid9
    @sukhid9 7 дней назад

    Very nice songs make me cry very true wording and it’s reality cuz I m also living in USA but still thinking back home ❤

  • @sukhmindersinghsidhu4074
    @sukhmindersinghsidhu4074 9 дней назад +1

    Interview bahut vadia j,thanks tehna j and Harman bhain

  • @charanjeetsingh3680
    @charanjeetsingh3680 2 дня назад

    Very nice thandi saab,bahut wadia likhari te singer

  • @HarvinderSingh-ik7pb
    @HarvinderSingh-ik7pb 9 дней назад +2

    Wah wah Jeo bai ji